ਆਮ ਜਾਣਕਾਰੀ
ਇਹ ਕੋਰਸ ਉਨ੍ਹਾਂ ਮਾਪਿਆਂ ਅਤੇ ਪਰਿਵਾਰ ਦੇ ਮੈਂਬਰਾਂ ਲਈ ਤਿਆਰ ਕੀਤਾ ਗਿਆ ਸੀ ਜਿਹੜੇ ਸੈਪਾਰੇਸ਼ਨ ਜਾਂ ਤਲਾਕ ਦਾ ਸਾਮ੍ਹਣਾ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਬੱਚੇ ਨਾਲ ਸਮਾਂ ਅਤੇ ਚਾਇਲਡ ਸੁਪੋਰਟ ਵਰਗੇ ਮਸਲੇ ਹੱਲ ਕਰਨ ਦੀ ਲੋੜ ਹੈ।
- ਬੱਚਿਆਂ ਅਤੇ ਬਾਲਗਾਂ ਲਈ ਸੈਪਾਰੇਸ਼ਨ ਦਾ ਜਜ਼ਬਾਤੀ ਤਜਰਬਾ;
- ਆਪਣੇ ਬੱਚੇ ਨੂੰ ਰਲ ਕੇ ਚੰਗੀ ਤਰ੍ਹਾਂ ਕਿਵੇਂ ਪਾਲਣਾ ਹੈ ਅਤੇ ਉਸ ਦੇ ਬਿਹਤਰ ਹਿੱਤਾਂ ਲਈ ਫੈਸਲੇ ਕਿਵੇਂ ਕਰਨੇ ਹਨ;
- ਪਰਿਵਾਰਕ ਹਿੰਸਾ ਅਤੇ ਸੇਫਟੀ ਦੀ ਪਲੈਨਿੰਗ ਬਾਰੇ ਜਾਣਕਾਰੀ;
- ਸੈਪਾਰੇਸ਼ਨ ਦੀ ਕਾਰਵਾਈ ਅਤੇ ਮਦਦ ਕਿਵੇਂ ਲੈਣੀ ਹੈ ਬਾਰੇ ਜਾਣਕਾਰੀ, ਜਿਸ ਵਿਚ ਫੈਮਿਲੀ ਜਸਟਿਸ ਕੌਂਸਲਰ ਤੋਂ ਮੀਡੀਏਸ਼ਨ ਵੀ ਸ਼ਾਮਲ ਹੈ;
- ਕਾਨੂੰਨੀ ਸ਼ਬਦਾਵਲੀ ਜਿਸ ਵਿਚ ਗਾਰਡੀਅਨਸ਼ਿਪ, ਪੇਰੈਂਟਿੰਗ ਅਰੇਂਜਮੈਂਟਸ, ਕੌਨਟੈਕਟ, ਚਾਇਲਡ ਸੁਪੋਰਟ ਅਤੇ ਸਪਾਉਜ਼ਲ ਸੁਪੋਰਟ ਦੇ ਸ਼ਬਦ ਸ਼ਾਮਲ ਹਨ;
- ਕੋਰਟ ਨੂੰ ਜਾਣਾ, ਤਲਾਕ ਕਿਵੇਂ ਲੈਣਾ ਹੈ ਅਤੇ ਕਿਸੇ ਵਕੀਲ ਤੋਂ ਮਦਦ ਜਾਂ ਸਲਾਹ ਕਿਵੇਂ ਲੈਣੀ ਹੈ।
ਕੋਰਸ ਦੇ ਲੈਸਨ
ਇਸ ਕੋਰਸ ਵਿਚ, ਕਵਰ ਕੀਤੇ ਗਏ ਵਿਸ਼ਿਆਂ ਵਿਚ ਸ਼ਾਮਲ ਹਨ:
- ਸੈਪਾਰੇਸ਼ਨ ਦਾ ਮਾਪੇ ਦਾ ਤਜਰਬਾ
- ਸੈਪਾਰੇਸ਼ਨ ਅਤੇ ਘਾਟੇ ਬਾਰੇ ਬੱਚਿਆਂ ਦੇ ਅਨੁਭਵ
- ਸੈਪਾਰੇਸ਼ਨ ਤੋਂ ਬਾਅਦ ਬੱਚੇ ਦਾ ਚੰਗੀ ਤਰ੍ਹਾਂ ਪਾਲਣ-ਪੋਸਣ
- ਪਰਿਵਾਰਕ ਹਿੰਸਾ
- ਮਦਦ ਅਤੇ ਵਸੀਲੇ
- ਫੈਮਿਲੀ ਲਾਅ
- ਕੋਰਟ ਨੂੰ ਜਾਣਾ
ਲੋੜੀਂਦਾ ਸਮਾਂ
ਇਸ ਕੋਰਸ ਨੂੰ ਪੂਰਾ ਕਰਨ ਲਈ ਤਕਰੀਬਨ 3 ਤੋਂ 4 ਘੰਟੇ ਲੱਗਣੇ ਚਾਹੀਦੇ ਹਨ।
ਕੋਰਸ ਦਾ ਰੂਪ
ਇਹ ਕੋਰਸ ਵੱਖ ਵੱਖ ਵਸੀਲਿਆਂ ਦੀ ਵਰਤੋਂ ਕਰਕੇ ਜਾਣਕਾਰੀ ਪੇਸ਼ ਕਰਦਾ ਹੈ – ਟੈਕਸਟ, ਵੀਡਿਓਜ਼ ਅਤੇ ਲਿੰਕ। ਲੈਸਨਾਂ ਵਿਚ ਵੀਡਿਓਜ਼, ਐਕਟੀਵਿਟੀਜ਼ ਅਤੇ ਟੈੱਸਟ ਸ਼ਾਮਲ ਹਨ ਜੋ ਕਿ ਸਾਮੱਗਰੀ ਨੂੰ ਸਮਝਣ ਵਿਚ ਤੁਹਾਡੀ ਮਦਦ ਕਰਨ ਲਈ ਬਣਾਏ ਗਏ ਹਨ।
ਸਰਟੀਫਿਕੇਟ ਦੀਆਂ ਸ਼ਰਤਾਂ
ਲੈਸਨ ਕਾਮਯਾਬੀ ਨਾਲ ਪੂਰੇ ਕਰ ਲੈਣ `ਤੇ ਤੁਸੀਂ ਆਪਣਾ ਸਰਟੀਫਿਕੇਟ ਔਫ ਕੰਪਲੀਸ਼ਨ ਪ੍ਰਿੰਟ ਕਰ ਸਕਦੇ ਹੋ। ਕੋਰਸ ਦੇ ਅੰਤ `ਤੇ ਕੋਰਸ ਬਾਰੇ ਸਰਵੇ ਭਰ ਕੇ ਆਪਣੇ ਵਿਚਾਰ ਦੇਣ ਲਈ ਵੀ ਅਸੀਂ ਤੁਹਾਡੇ ਧੰਨਵਾਦੀ ਹੋਵਾਂਗੇ।
ਇਹ ਕੋਰਸ ਕਿਵੇਂ ਪੂਰਾ ਕਰਨਾ ਹੈ |
ਸੁਣੋ |
ਪੜ੍ਹੋ |
ਜੇ ਤੁਸੀਂ ਵੀਡਿਓ ਜਾਂ ਆਡਿਓ ਚਲਾਉਣ ਦੇ ਅਯੋਗ ਹੋਵੋ ਤਾਂ ਕਿਰਪਾ ਕਰਕੇ ਅਟੈਚ ਕੀਤਾ ਲਿਖਤੀ ਰੂਪ ਪੜ੍ਹੋ।
- ਪਹਿਲੀ ਵਾਰੀ ਵਰਤੋਂ ਕਰਨ ਵਾਲਿਉ, ਸ਼ੁਰੂ ਕਰਨ ਲਈ ਅਕਾਊਂਟ ਵਾਸਤੇ ਕਿਰਪਾ ਕਰਕੇ ਰਜਿਸਟਰ ਹੋਵੋ!
- ਵਾਪਸ ਆਉਣ ਵਾਲਿਉ, ਕਿਰਪਾ ਕਰਕੇ ਲੌਗ ਇਨ ਕਰੋ ਅਤੇ ਕੋਰਸ ਦੀ ਸਾਮੱਗਰੀ `ਤੇ ਜਾਣਾ ਸ਼ੁਰੂ ਕਰਨ ਲਈ ਹੇਠਾਂ ‘ਟੇਕ ਦਿਸ ਕੋਰਸ’ ਬਟਨ ਉੱਪਰ ਕਲਿੱਕ ਕਰੋ।
ਸ਼ੁਰੂ ਕਰਨ ਲਈ ਪਹਿਲੇ ਲੈਸਨ ਉੱਪਰ ਕਲਿੱਕ ਕਰੋ!