ਆਮ ਜਾਣਕਾਰੀ

ਇਹ ਕੋਰਸ ਉਨ੍ਹਾਂ ਮਾਪਿਆਂ ਅਤੇ ਪਰਿਵਾਰ ਦੇ ਮੈਂਬਰਾਂ ਲਈ ਤਿਆਰ ਕੀਤਾ ਗਿਆ ਸੀ ਜਿਹੜੇ ਸੈਪਾਰੇਸ਼ਨ ਜਾਂ ਤਲਾਕ ਦਾ ਸਾਮ੍ਹਣਾ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਬੱਚੇ ਨਾਲ ਸਮਾਂ ਅਤੇ ਚਾਇਲਡ ਸੁਪੋਰਟ ਵਰਗੇ ਮਸਲੇ ਹੱਲ ਕਰਨ ਦੀ ਲੋੜ ਹੈ।

ਇਸ ਕੋਰਸ ਵਿਚ ਕਵਰ ਜਾਣਕਾਰੀ ਵਿਚ ਇਹ ਸ਼ਾਮਲ ਹੈ:
  • ਬੱਚਿਆਂ ਅਤੇ ਬਾਲਗਾਂ ਲਈ ਸੈਪਾਰੇਸ਼ਨ ਦਾ ਜਜ਼ਬਾਤੀ ਤਜਰਬਾ;
  • ਆਪਣੇ ਬੱਚੇ ਨੂੰ ਰਲ ਕੇ ਚੰਗੀ ਤਰ੍ਹਾਂ ਕਿਵੇਂ ਪਾਲਣਾ ਹੈ ਅਤੇ ਉਸ ਦੇ ਬਿਹਤਰ ਹਿੱਤਾਂ ਲਈ ਫੈਸਲੇ ਕਿਵੇਂ ਕਰਨੇ ਹਨ;
  • ਪਰਿਵਾਰਕ ਹਿੰਸਾ ਅਤੇ ਸੇਫਟੀ ਦੀ ਪਲੈਨਿੰਗ ਬਾਰੇ ਜਾਣਕਾਰੀ;
  • ਸੈਪਾਰੇਸ਼ਨ ਦੀ ਕਾਰਵਾਈ ਅਤੇ ਮਦਦ ਕਿਵੇਂ ਲੈਣੀ ਹੈ ਬਾਰੇ ਜਾਣਕਾਰੀ, ਜਿਸ ਵਿਚ ਫੈਮਿਲੀ ਜਸਟਿਸ ਕੌਂਸਲਰ ਤੋਂ ਮੀਡੀਏਸ਼ਨ ਵੀ ਸ਼ਾਮਲ ਹੈ;
  • ਕਾਨੂੰਨੀ ਸ਼ਬਦਾਵਲੀ ਜਿਸ ਵਿਚ ਗਾਰਡੀਅਨਸ਼ਿਪ, ਪੇਰੈਂਟਿੰਗ ਅਰੇਂਜਮੈਂਟਸ, ਕੌਨਟੈਕਟ, ਚਾਇਲਡ ਸੁਪੋਰਟ ਅਤੇ ਸਪਾਉਜ਼ਲ ਸੁਪੋਰਟ ਦੇ ਸ਼ਬਦ ਸ਼ਾਮਲ ਹਨ;
  • ਕੋਰਟ ਨੂੰ ਜਾਣਾ, ਤਲਾਕ ਕਿਵੇਂ ਲੈਣਾ ਹੈ ਅਤੇ ਕਿਸੇ ਵਕੀਲ ਤੋਂ ਮਦਦ ਜਾਂ ਸਲਾਹ ਕਿਵੇਂ ਲੈਣੀ ਹੈ।
ਹੋਰ ਜਾਣਨ ਲਈ ਹੇਠਾਂ ‘+’ ਆਈਕਨ `ਤੇ ਕਲਿੱਕ ਕਰੋ।

ਸੈਪਾਰੇਸ਼ਨ ਜਾਂ ਤਲਾਕ ਜ਼ਿੰਦਗੀ ਦੀ ਇਕ ਵੱਡੀ ਤਬਦੀਲੀ ਹੈ ਜਿਹੜੀ ਮਾਪਿਆਂ, ਬੱਚਿਆਂ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਲਈ ਔਖੀ ਹੋ ਸਕਦੀ ਹੈ।

ਪੇਰੈਂਟਿੰਗ ਆਫਟਰ ਸੈਪਾਰੇਸ਼ਨ ਮੁਫਤ ਹੈ। ਇਸ ਕੋਰਸ ਦਾ ਮੰਤਵ ਮਾਪਿਆਂ ਅਤੇ ਗਾਰਡੀਅਨਾਂ ਨੂੰ ਜਾਣਕਾਰੀ ਦੇਣਾ ਹੈ ਤਾਂ ਜੋ ਸੈਪਾਰੇਸ਼ਨ ਜਾਂ ਤਲਾਕ ਤੋਂ ਬਾਅਦ ਆਪਣੇ ਬੱਚੇ ਦੀ ਸੰਭਾਲ ਕਰਨ ਲਈ ਚੰਗੀਆਂ ਚੋਣਾਂ ਕਰਨ ਵਿਚ ਉਨ੍ਹਾਂ ਦੀ ਮਦਦ ਹੋ ਸਕੇ।   ਇਹ ਸੈਪਾਰੇਸ਼ਨ ਦੀ ਕਾਰਵਾਈ ਅਤੇ ਮਦਦ ਕਿਵੇਂ ਲੈਣੀ ਹੈ ਬਾਰੇ ਵੀ ਜਾਣਕਾਰੀ ਦਿੰਦੀ ਹੈ, ਜਿਸ ਵਿਚ ਫੈਮਿਲੀ ਜਸਟਿਸ ਕੌਂਸਲਰ ਤੋਂ ਮੀਡੀਏਸ਼ਨ ਵੀ ਸ਼ਾਮਲ ਹੈ।

ਬ੍ਰਿਟਿਸ਼ ਕੋਲੰਬੀਆ ਵਿਚ ਗਾਰਡੀਅਨਸ਼ਿਪ, ਪੇਰੈਂਟਿੰਗ ਅਰੇਂਜਮੈਂਟਸ, ਕੌਨਟੈਕਟ ਜਾਂ ਸੁਪੋਰਟ  ਲਈ ਆਰਡਰ ਲੈਣ ਜਾਂ ਮੌਜੂਦਾ ਆਰਡਰ ਬਦਲਣ ਲਈ ਸੂਬਾਈ ਕੋਰਟ ਨੂੰ ਜਾ ਸਕਣ ਤੋਂ ਪਹਿਲਾਂ ਤੁਹਾਡੇ ਲਈ ਪੇਰੈਂਟਿੰਗ ਆਫਟਰ ਸੈਪਾਰੇਸ਼ਨ ਮੁਕੰਮਲ ਕਰਨਾ ਜ਼ਰੂਰੀ ਹੈ।

ਜੇ ਤੁਸੀਂ ਜਾਂ ਤੁਹਾਡਾ ਸਪਾਊਸ (ਪਤੀ/ਪਤਨੀ) ਕੋਰਟ ਨੂੰ ਜਾਣ ਤੋਂ ਬਿਨਾਂ ਹੀ ਕਿਸੇ ਐਗਰੀਮੈਂਟ `ਤੇ ਪਹੁੰਚ ਜਾਂਦੇ ਹੋ ਤਾਂ ਤੁਹਾਡੇ ਤੋਂ ਪੇਰੈਂਟਿੰਗ ਆਫਟਰ ਸੈਪਾਰੇਸ਼ਨ ਮੁਕੰਮਲ ਕਰਨ ਦੀ ਮੰਗ ਨਹੀਂ ਕੀਤੀ ਜਾਂਦੀ ਪਰ ਅਜਿਹਾ ਕਰਨ ਲਈ ਤੁਹਾਡਾ ਸੁਆਗਤ ਹੈ।

ਤੁਹਾਡੇ ਵਲੋਂ ਕੋਰਸ ਮੁਕੰਮਲ ਕਰ ਲੈਣ ਤੋਂ ਬਾਅਦ, ਤੁਹਾਨੂੰ ਸਰਟੀਫਿਕੇਸ਼ਨ ਔਫ ਕੰਪਲੀਸ਼ਨ ਮਿਲੇਗਾ। ਜੇ ਤੁਸੀਂ ਕੋਰਟ ਨੂੰ ਜਾ ਰਹੇ ਹੋਵੋ ਤਾਂ ਕੋਰਟ ਦੀ ਤਾਰੀਕ ਤੈਅ ਕੀਤੇ ਜਾਣ ਤੋਂ ਪਹਿਲਾਂ ਤੁਹਾਡੇ ਲਈ ਇਹ ਸਰਟੀਫਿਕੇਟ ਸੂਬਾਈ ਕੋਰਟ ਰਜਿਸਟਰੀ ਕੋਲ ਦਰਜ ਕਰਵਾਉਣਾ ਜ਼ਰੂਰੀ ਹੈ। ਤੁਹਾਡੇ ਅਤੇ ਤੁਹਾਡੇ ਸਪਾਊਸ ਦੋਨਾਂ ਲਈ ਕੋਰਟ ਦੀ ਪਹਿਲੀ ਤਾਰੀਕ ਵਾਲੇ ਦਿਨ ਜਾਂ ਇਸ ਤੋਂ ਪਹਿਲਾਂ ਕੋਰਸ ਪੂਰਾ ਕਰਨਾ ਜ਼ਰੂਰੀ ਹੈ, ਜੇ ਤੁਹਾਨੂੰ ਇਸ ਦੀ ਛੋਟ ਨਹੀਂ ਮਿਲੀ ਹੈ।

ਤੁਹਾਨੂੰ ਪੀ ਏ ਐੱਸ ਕੋਰਸ ਲੈਣ ਦੀ ਲੋੜ ਨਹੀਂ ਹੋ ਸਕਦੀ ਹੈ ਜੇ:

  • ਤੁਸੀਂ ਪਿਛਲੇ ਦੋ (2) ਸਾਲਾਂ ਵਿਚ ਪੇਰੈਂਟਿੰਗ ਆਫਟਰ ਸੈਪਾਰੇਸ਼ਨ ਜਾਂ ਪੇਰੈਂਟਿੰਗ ਆਫਟਰ ਸੈਪਾਰੇਸ਼ਨ ਫਾਰ ਇਨਡਿਜਨੈਸ ਫੈਮਿਲੀਜ਼ ਕੋਰਸ ਮੁਕੰਮਲ ਕੀਤਾ ਹੈ
  • ਫੈਮਿਲੀ ਲਾਅ ਦਾ ਮਾਮਲਾ ਸਿਰਫ ਸਪਾਉਜ਼ਲ ਸੁਪੋਰਟ ਨਾਲ ਸੰਬੰਧਿਤ ਹੈ,
  • ਫੈਮਿਲੀ ਲਾਅ ਦੇ ਮਾਮਲੇ ਵਿਚ ਸ਼ਾਮਲ ਹਰ ਬੱਚਾ 19 ਸਾਲ ਦਾ ਹੋ ਗਿਆ ਹੈ,
  • ਤੁਸੀਂ ਔਨਲਾਈਨ ਰੂਪ ਤੱਕ ਪਹੁੰਚ ਨਹੀਂ ਕਰ ਸਕਦੇ
  • ਕੋਰਸ ਉਸ ਜ਼ਬਾਨ ਵਿਚ ਨਹੀਂ ਹੈ ਜਿਸ ਵਿਚ ਤੁਸੀਂ ਮੁਹਾਰਤ ਰੱਖਦੇ ਹੋ (ਸਭ ਤੋਂ ਜ਼ਿਆਦਾ ਆਰਾਮਦੇਹ ਹੋ)
  • ਪੜ੍ਹਾਈ ਦੀਆਂ ਚੁਣੌਤੀਆਂ ਕਰਕੇ ਤੁਸੀਂ ਇਹ ਮੁਕੰਮਲ ਨਹੀਂ ਕਰ ਸਕਦੇ
  • ਤੁਹਾਨੂੰ ਕੋਈ ਗੰਭੀਰ ਬੀਮਾਰੀ ਹ
  • ਤੁਸੀਂ ਅਤੇ ਦੂਜੀਆਂ ਧਿਰਾਂ ਕੌਨਸੈਂਟ (ਸਹਿਮਤੀ) ਆਰਡਰ ਦਰਜ ਕਰਵਾ ਰਹੇ ਹੋ

ਨੋਟ

ਮਾਪੇ ਆਰਡਰ ਲੈਣ ਲਈ ਸੂਬਾਈ ਕੋਰਟ ਜਾਂ ਸੁਪਰੀਮ ਕੋਰਟ ਨੂੰ ਜਾ ਸਕਦੇ ਹਨ। ਕੋਈ ਫੈਮਿਲੀ ਜਸਟਿਸ ਕੌਂਸਲਰ ਕੋਰਟ ਦੀਆਂ ਉਨ੍ਹਾਂ ਦੋਨਾਂ ਚੋਣਾਂ ਬਾਰੇ ਤੁਹਾਨੂੰ ਜਾਣਕਾਰੀ ਦੇ ਸਕਦਾ ਹੈ, ਜਾਂ ਤੁਸੀਂ ਕਿਸੇ ਵਕੀਲ ਨਾਲ ਗੱਲ ਕਰ ਸਕਦੇ ਹੋ।

 ਜੇ ਤੁਸੀਂ ਸੁਪਰੀਮ ਕੋਰਟ ਨੂੰ ਜਾ ਰਹੇ ਹੋ ਤਾਂ ਜੱਜ ਇਹ ਕਹਿ ਸਕਦਾ ਹੈ ਕਿ ਤੁਸੀਂ ਆਪਣੀ ਮਰਜ਼ੀ ਨਾਲ ਪੇਰੈਂਟਿੰਗ ਆਫਟਰ ਸੈਪਾਰੇਸ਼ਨ ਮੁਕੰਮਲ ਕਰੋ ਜਾਂ ਤੁਸੀਂ ਕੋਰਸ ਵਿਚ ਜਾਣ ਦੀ ਚੋਣ ਕਰ ਸਕਦੇ।

ਕੋਰਸ ਦੇ ਲੈਸਨ

ਇਸ ਕੋਰਸ ਵਿਚ, ਕਵਰ ਕੀਤੇ ਗਏ ਵਿਸ਼ਿਆਂ ਵਿਚ ਸ਼ਾਮਲ ਹਨ:

  • ਸੈਪਾਰੇਸ਼ਨ ਦਾ ਮਾਪੇ ਦਾ ਤਜਰਬਾ
  • ਸੈਪਾਰੇਸ਼ਨ ਅਤੇ ਘਾਟੇ ਬਾਰੇ ਬੱਚਿਆਂ ਦੇ ਅਨੁਭਵ
  • ਸੈਪਾਰੇਸ਼ਨ ਤੋਂ ਬਾਅਦ ਬੱਚੇ ਦਾ ਚੰਗੀ ਤਰ੍ਹਾਂ ਪਾਲਣ-ਪੋਸਣ
  • ਪਰਿਵਾਰਕ ਹਿੰਸਾ
  • ਮਦਦ ਅਤੇ ਵਸੀਲੇ
  • ਫੈਮਿਲੀ ਲਾਅ
  • ਕੋਰਟ ਨੂੰ ਜਾਣਾ

ਲੋੜੀਂਦਾ ਸਮਾਂ

ਇਸ ਕੋਰਸ ਨੂੰ ਪੂਰਾ ਕਰਨ ਲਈ ਤਕਰੀਬਨ 3 ਤੋਂ 4 ਘੰਟੇ ਲੱਗਣੇ ਚਾਹੀਦੇ ਹਨ।

ਕੋਰਸ ਦਾ ਰੂਪ

ਇਹ ਕੋਰਸ ਵੱਖ ਵੱਖ ਵਸੀਲਿਆਂ ਦੀ ਵਰਤੋਂ ਕਰਕੇ ਜਾਣਕਾਰੀ ਪੇਸ਼ ਕਰਦਾ ਹੈ – ਟੈਕਸਟ, ਵੀਡਿਓਜ਼ ਅਤੇ ਲਿੰਕ। ਲੈਸਨਾਂ ਵਿਚ ਵੀਡਿਓਜ਼, ਐਕਟੀਵਿਟੀਜ਼ ਅਤੇ ਟੈੱਸਟ ਸ਼ਾਮਲ ਹਨ ਜੋ ਕਿ ਸਾਮੱਗਰੀ ਨੂੰ ਸਮਝਣ ਵਿਚ ਤੁਹਾਡੀ ਮਦਦ ਕਰਨ ਲਈ ਬਣਾਏ ਗਏ ਹਨ।

ਸਰਟੀਫਿਕੇਟ ਦੀਆਂ ਸ਼ਰਤਾਂ

ਲੈਸਨ ਕਾਮਯਾਬੀ ਨਾਲ ਪੂਰੇ ਕਰ ਲੈਣ `ਤੇ ਤੁਸੀਂ ਆਪਣਾ ਸਰਟੀਫਿਕੇਟ ਔਫ ਕੰਪਲੀਸ਼ਨ ਪ੍ਰਿੰਟ ਕਰ ਸਕਦੇ ਹੋ। ਕੋਰਸ ਦੇ ਅੰਤ `ਤੇ ਕੋਰਸ ਬਾਰੇ ਸਰਵੇ ਭਰ ਕੇ ਆਪਣੇ ਵਿਚਾਰ ਦੇਣ ਲਈ ਵੀ ਅਸੀਂ ਤੁਹਾਡੇ ਧੰਨਵਾਦੀ ਹੋਵਾਂਗੇ।

ਇਹ ਕੋਰਸ ਕਿਵੇਂ ਪੂਰਾ ਕਰਨਾ ਹੈ

ਸੁਣੋ

ਪੜ੍ਹੋ

ਜੇ ਤੁਸੀਂ ਵੀਡਿਓ ਜਾਂ ਆਡਿਓ ਚਲਾਉਣ ਦੇ ਅਯੋਗ ਹੋਵੋ ਤਾਂ ਕਿਰਪਾ ਕਰਕੇ ਅਟੈਚ ਕੀਤਾ ਲਿਖਤੀ ਰੂਪ ਪੜ੍ਹੋ।

ਸ਼ੁਰੂ ਕਰਨ ਲਈ ਪਹਿਲੇ ਲੈਸਨ ਉੱਪਰ ਕਲਿੱਕ ਕਰੋ!

Course Content

Lessons Status
1

ਸੁਆਗਤ ਹੈ ਅਤੇ ਜਾਣ-ਪਛਾਣ

2

ਲੈਸਨ 2: ਸੈਪਾਰੇਸ਼ਨ ਦਾ ਮਾਪੇ ਦਾ ਤਜਰਬਾ

3

ਲੈਸਨ 3: ਸੈਪਾਰੇਸ਼ਨ ਅਤੇ ਘਾਟੇ ਬਾਰੇ ਬੱਚਿਆਂ ਦੇ ਅਨੁਭਵ

4

ਲੈਸਨ 4: ਸੈਪਾਰੇਸ਼ਨ ਤੋਂ ਬਾਅਦ ਬੱਚਿਆਂ ਦਾ ਰਲ ਕੇ ਚੰਗਾ ਪਾਲਣ-ਪੋਸਣ

5

ਲੈਸਨ 5: ਪਰਿਵਾਰਕ ਹਿੰਸਾ

6

ਲੈਸਨ 6: ਮਦਦ ਅਤੇ ਵਸੀਲੇ

7

ਲੈਸਨ 7: ਫੈਮਿਲੀ ਲਾਅ

8

ਲੈਸਨ 8: ਕੋਰਟ ਨੂੰ ਜਾਣਾ

9

ਕੋਰਸ ਦੀ ਸਮਾਪਤੀ